ਕੁਦਰਤ

ਇੱਕ ਸਮਾਂ ਏਸਾ ਵੀ ਆਉਂਦਾ ਜਦੋਂ ਪੜ੍ਹੀਆਂ ਕਿਤਾਬਾਂ ਦੇ ਮੁੱਲ ਨਹੀਂ ਪੈਂਦੇ …ਇਮਤਿਹਾਨ ਲੈਂਦੀ ਹੈ ਉਦੋਂ ਤਕਦੀਰ ਜਦੋਂ ਖਾਧੀਆ ਠੋਕਰਾਂ ਦੇ ਮੁੱਲ ਨਹੀਂ ਪੈਂਦੇ …

ਦਿੰਦੀ ਹੈ ਕੁਦਰਤ ਇੱਕ ਮੌਕਾ ਕੁਝ ਸਿੱਖਣ ਦਾ ਜ਼ਰੂਰ ਜਦੋਂ ਸਿਖਾਏ ਸਬਕਾਂ ਦੇ ਮੁੱਲ ਨਹੀਂ ਪੈਂਦੇ …

ਸੂਰਜ ਉਦੋਂ ਸਿਖਾਉਂਦਾ ਹੈ ਹਨੇਰਿਆਂ ਨਾਲ ਲੜਨਾ ਜਦੋਂ ਬਲਦੇ ਦੀਵਿਆਂ ਦੇ ਮੁੱਲ ਨਹੀਂ ਪੈਂਦੇ …

ਚੰਨ ਸਿਖਾਉਂਦਾ ਠਾਰਨਾ ਤਪਦੇ ਦਰਦਾਂ ਨੂੰ ਜਦੋਂ ਬਿਰਖਾਂ ਦੀਆ ਛਾਵਾਂ ਦੇ ਮੁੱਲ ਨਹੀਂ ਪੈਂਦੇ

ਹਵਾ ਸਿਖਾਉਂਦੀ ਵਗਣਾ ਬੇਪਰਵਾਹ ਜਦੋਂ ਖੜੀਆਂ ਚਟਾਨਾਂ ਦੇ ਮੁੱਲ ਨਹੀਂ ਪੈਂਦੇ ..

ਪੰਛੀ ਸਿਖਾਉਦੇ ਉੱਚਾ ਉਡਣਾ ਜਦੋਂ ਮਿਹਨਤ ਕਾਮਯਾਬੀਆਂ ਦੇ ਮੁੱਲ ਨਹੀਂ ਪੈਂਦੇ …

ਤਾਰੇ ਸਿਖਾਉਂਦੇ ਟੁੱਟ ਕੇ ਵੀ ਸੁਪਨਿਆਂ ਨੂੰ ਸਾਕਾਰ ਕਰਨਾ ਜਦੋਂ ਦਿੱਤੇ ਬਲੀਦਾਨਾਂ ਦੇ ਮੁੱਲ ਨਹੀਂ ਪੈਂਦੇ …

ਇਹ ਵਕਤ ਸਿਖਾਉਦਾ ਅੱਗੇ ਵਧਣਾ ਜਦੋਂ ਕਿੱਤੇ ਇੰਤਜ਼ਾਰ ਦੇ ਮੁੱਲ ਨਹੀਂ ਪੈਂਦੇ ..

ਇਹ ਬ੍ਰਹਿਮੰਡ ਸਿਖਾਉਂਦਾ ਦੇਖਣਾ ਜ਼ਿੰਦਗੀ ਦੀ ਖ਼ੂਬਸੂਰਤੀ ਨੂੰ ਜਦੋਂ ਰੂਹ ਦੀ ਸੱਚਾਈ ਦੇ ਮੁੱਲ ਨਹੀਂ ਪੈਂਦੇ ..

-Amanpreet

Advertisements

Walking away..

Yes, I have changed, I am not the same person I used to be, I have distanced myself from people because I know they are only going to leave…

I am walking away from things that poison my soul, walking away from judgements and sadness that lead me nowhere, the more I walk away the healthier my life will be, I am done with anything that didn’t bring me peace…

I remember when I thought things were such a mess that I would never recover but somehow I found the courage to smile through tears, chaos in my heart settled flat and found light in the darkness of my own fears…

I am not saying that I am perfect, I have made mistakes and then learned from them, I am proud of the person I’ve become today, I chose to move forward and growing stronger each day, not everyone will understand my journey but that’s okay…

– Amanpreet

ਕਸੂਰ

ਕਸੂਰ ਨਜ਼ਰਾਂ ਦਾ ਨਹੀਂ ਨਜ਼ਰੀਏ ਦਾ ਹੈ, ਕੋਈ ਪੱਥਰਾਂ ਵਿੱਚ ਰੱਬ ਨੂੰ ਭਾਲਦਾ ਤੇ ਕੋਈ ਇਸ ਸੰਸਾਰ ਦੇ ਕਣ ਕਣ ਵਿੱਚ ਉਸਦਾ ਦੀਦਾਰ ਕਰਦਾ ਤਾਂ ਕਸੂਰ ਦਿਲ ਦਾ ਨਹੀਂ ਸੋਚ ਦਾ ਹੈ…

ਆਪਣੇ ਹੀ ਬਣਾਏ ਅੰਧ ਵਿਸ਼ਵਾਸਾਂ ਵਿੱਚ ਇਨਸਾਨ ਇਨਸਾਨੀਅਤ ਭੁੱਲ ਗਿਆ, ਊਚ ਨੀਚ ਤੇ ਜਾਤ ਪਾਤ ਦਾ ਫਰਕ ਤਾਂ ਕਰਨਾ ਸਿੱਖ ਲਿਆ ਪਰ ਸਹੀ ਗਲਤ ਵਿੱਚ ਫਰਕ ਦੇਖਣਾ ਭੁੱਲ ਗਿਆ, ਕਸੂਰ ਪੱਥਰਾਂ ਦੀਆਂ ਮੂਰਤਾਂ ਦਾ ਨਹੀਂ ਕਸੂਰ ਪੱਥਰ ਬਣ ਚੁੱਕੇ ਜ਼ਮੀਰ ਦਾ ਹੈ …

ਕੋਈ ਕਸਬਾ ਜਦੋਂ ਅੱਗ ਵਿੱਚ ਜਲਦਾ ਜਾਂ ਪਾਣੀ ਵਿੱਚ ਡੁੱਬਦਾ ਤਾਂ ਕੁਦਰਤੀ ਕਹਿਰ ਕਿਹਾ ਜਾਂਦਾ ਪਰ ਕੁਦਰਤ ਤੇ ਹੋ ਰਹੇ ਜ਼ੁਲਮ ਨੂੰ ਕਰਨ ਵਾਲੇ ਹੱਥਾਂ ਨੂੰ ਇਨਸਾਨ ਬੰਨਣਾ ਭੁੱਲ ਗਿਆ , ਕਸੂਰ ਸੋਹਣੀ ਕੁਦਰਤ ਦਾ ਨਹੀਂ ਸਾਡੀਆਂ ਅਣਗਹਿਲੀਆਂ ਦਾ ਹੈ…

ਜ਼ਿੰਦਗੀ ਖ਼ੂਬਸੂਰਤ ਹੈ ਬਿਨਾ ਕਿਸੇ ਗਿਲੇ ਸ਼ਿਕਵੇ ਦੇ ਜਿਉਂਣੀ ਚਾਹੀਦੀ ਹੈ , ਬੰਦੇ ਦੀ ਪਹਿਚਾਣ ਕਿਸੇ ਅਹੁਦੇ ਤੋਂ ਨਹੀਂ ਉਸਦੇ ਕਰਮਾ ਤੋਂ ਹੋਣੀ ਚਾਹੀਦੀ ਹੈ, ਕਿਉ ਅੱਜ ਵੀ ਆਪਣੀ ਖ਼ੁਸ਼ੀ ਨਾਲ਼ੋਂ ਜ਼ਮਾਨੇ ਦੀ ਸੋਚ ਬਾਰੇ ਪਹਿਲਾਂ ਸੋਚਿਆ ਜਾਂਦਾ ,ਕਿਉਂ ਅੱਖਾਂ ਵਿੱਚ ਸੁਪਨਿਆਂ ਨੂੰ ਮਾਰ ਕੇ ਦਿਖਾਵੇ ਲਈ ਹੱਸਿਆ ਜਾਂਦਾ ? ਕਸੂਰ ਸਮਾਜ ਦਾ ਨਹੀਂ ਸਾਡੇ ਅੰਦਰ ਲੁਕੇ ਖ਼ੌਫ਼ ਦਾ ਹੈ…

ਜਿਉਂਦੇ ਜੀਅ ਕਿਸੇ ਦੇ ਕੰਮ ਆ ਜਾਵਾ ਇਹੋ ਅਰਦਾਸ ਹੈ , ਹਨੇਰਿਆਂ ਵਿੱਚ ਰੌਸ਼ਨੀ ਦੀ ਕਿਰਨ ਤੇ ਉਦਾਸ ਚਿਹਰੇ ਦੀ ਮੁਸਕਾਨ ਬਣ ਜਾਵਾ ਇਹੋ ਅਰਦਾਸ ਹੈ , ਜ਼ਰੂਰੀ ਨਹੀਂ ਹਰ ਕਿਸੇ ਨੂੰ ਇਹ ਗੱਲਾਂ ਸਮਝ ਆਉਣ , ਕਿਉਂਕਿ ਕਸੂਰ ਨਜ਼ਰਾਂ ਦਾ ਨਹੀਂ ਨਜ਼ਰੀਏ ਦਾ ਹੈ …

Amanpreet

Waqt…

Woh gujraa us ache waqt ki tarah Jo kabhi laut kar hi na aya, sapno mein to Roj aya lekin haqiqat mein na aya…
Hum khud hi jal kar apne andheron ko door karte rahe, khuli ankhon se kuch khwab bunte rahe, jis mein woh chehra fir nazar aye aisa ujala kabhi na aya…
Apne hone ke bawjood bhi hum dhoondhte hain ek us saksh ko jise dil ki sabhi baatein sunane ki chah rakhte hain , apno se hi apni pehchaan chupa kar rakhte hain, main logon ke beech reh kar bhi logon ko samaj na paya…
Main pathar jaroor ban gya hoon is zamane ke liye lekin wada faramosh nahi bana, dekh kar bhi andekha kardu ho rahe zulmo ko woh kayar nahi bana, khone ka gam dil pe aisa laga ki meri rooh ko aaj tak karaar na aya…
Rait par padhe kadmo ko lehron ne mita diya, aur alfaazon ne andar ki khamoshi ko mita diya, Jo yaadein mere dard ki wajah hain kyu dil unhe aaj tak bhula na paya…
Woh gujraa us ache waqt ki tarah jo kabhi laut kar hi na aya, sapno mein to roj aya lekin haqiqat mein na aya…

– Amanpreet

ਖ਼ੁਆਬ

ਖ਼ੁਆਬ ਜਿਹੜੇ ਹਵਾ ਨਾਲ ਖੰਭ ਲਗਾ ਕੇ ਉੱਡ ਗਏ, ਅੱਜ ਵੀ ਕੰਢਿਆਂ ਵਾਂਗ ਚੁਭਦੇ ਨੇ, ਦਿਲ ਦੀ ਜ਼ਮੀਨ ਤੇ ਅੱਜ ਵੀ ਨੇ ਪੈੜਾਂ , ਜ਼ਖ਼ਮ ਤਾਂ ਭਰ ਗਏ ਪਰ ਨਿਸ਼ਾਨ ਮਿਟਣੇ ਬਾਕੀ ਨੇ…

ਦਿਲ ਦੇ ਅਜ਼ੀਜ਼ ਸੀ ਜੋ ਸੁਪਨੇ ਉਹ ਨੇਿੜਓ ਟੁੱਟਦੇ ਵੇਖੇ ਮੈਂ , ਗ਼ਮਾਂ ਦੇ ਮੀਂਹ ਵਿੱਚ ਕੁਝ ਰਿਸ਼ਤੇ ਪਾਣੀ ਵਾਂਗ ਫਿਸਲਦੇ ਵੇਖੇ ਮੈਂ , ਜ਼ਿੰਦਗੀ ਦੇ ਹਰ ਮੋੜ ਤੇ ਹਵਾਵਾਂ ਦੇ ਰੁਖ ਬਦਲਦੇ ਵੇਖੇ ਮੈਂ , ਪਛਤਾਵਾ ਨਹੀਂ ਕਿਸੇ ਗੱਲ ਦਾ ਕਿਉਂਕਿ ਅਜੇ ਬਹਾਰਾਂ ਆਉਣੀਆਂ ਬਾਕੀ ਨੇ…

ਉਮੀਦਾਂ ਜਦੋਂ ਪੂਰੀਆਂ ਨਾ ਹੋਣ ਬਹੁਤ ਤਕਲੀਫ਼ ਦਿੰਦੀਆਂ ਨੇ, ਬਚਣਾ ਹੈ ਜੇ ਇਸ ਦਰਦ ਤੋਂ ਉਮੀਦ ਆਪਣੇ ਆਪ ਤੋਂ ਰੱਖੋ, ਇਹ ਰਾਹ ਏਨੇ ਸੌਖੇ ਨਹੀਂ ਅਜੇ ਬਹੁਤ ਇਮਤਿਹਾਨ ਬਾਕੀ ਨੇ…

ਹਕੀਕਤ ਤੋਂ ਅਸੀਂ ਸਦਾ ਹੀ ਦੂਰ ਭੱਜਦੇ ਰਹੇ ਪਰ ਅੱਜ ਸਮੇਂ ਨੇ ਹਰ ਵਰਕਾ ਪਲਟ ਦਿੱਤਾ , ਦੁਨੀਆ ਦੇ ਸਿਖਾਏ ਤੌਰ ਤਰੀਕਿਆਂ ਤੇ ਚਲ ਰਹੇ ਸੀ ਬਿਨਾ ਸੋਚੇ ਸਮਝੇ , ਅਕਲ ਜਦੋਂ ਆਈ ਤਾਂ ਅਹਿਸਾਸ ਹੋਇਆ ਕਿ ਜ਼ਿੰਦਗੀ ਮੁੱਕਣ ਤੋਂ ਪਹਿਲਾ ਖ਼ੁਦ ਦੇ ਅਸੂਲ ਬਣਾਉਣੇ ਬਾਕੀ ਨੇ…

ਜ਼ਿੰਦਗੀ ਦੀ ਇਸ ਦੌੜ ਵਿੱਚ ਅਸੀਂ ਬਹੁਤ ਕੁਝ ਪਿੱਛੇ ਛੱਡ ਆਏ , ਭੁੱਲ ਭੁਲਾ ਗਏ ਪੀੜਾਂ ਨੂੰ ਪਰ ਹਾਸੇ ਸੰਗ ਲੈ ਆਏ, ਦੇਖ ਲਏ ਜਹਾਨ ਦੇ ਰੰਗ ਢੰਗ ਜੋ ਹਰ ਕਦਮ ਤੇ ਸਾਥ ਨਿਭਾਉਣ ਉਹ ਕੁਝ ਦੋਸਤ ਲੱਭਣੇ ਬਾਕੀ ਨੇ …

– Amanpreet

Jazbaat

मेरे जज़्बातों को अकसर मैं लिख कर बताता हूँ क्योंकि जज़्बातों को बयान करना इस ज़ुबान को नहीं आता…

लोगों की नाराज़गी का शिकार हूँ मैं , कारण कुछ यूँ है कि मुझे उनकी बातों अौर उन्हें मेरी ख़ामोशियों को समझना नहीं आता …

वीराने में बहार को और भीड़ में अपने आप को तलाश करते हैं क्योंकि किसी मक़सद के बग़ैर हमें जीना नहीं आता …

हर नया दिन नयी कहानी लेकर आता है, कई मुसकुराहटें और कई आँसू लाता है , कुछ मुझसे ले जाता है कुछ मुझे दे जाता है , इन आजमाईशों को यादों का नाम देना नहीं आता …

सोचता हूँ अँदर के शोर को आज़ाद करदूँ और बाहर के शौर को ख़ामोश करदूँ , मगर डरता हूँ चेहरों की उदासी से क्योंकि अपनो के दिलो को दुखाना नहीं आता …

नवाजिश कर रहा है मुझ पर मेरा खुदा यह साँसें देकर , मेहरबानी की मैंने ख़ुद पर ख़ुद को समझ कर, दिल और इसके ख़्वाबों को उड़ने दिया क्योंकि मुझे उड़ते परिंदों को क़ैद करना नहीं आता…

मेरे जज़्बातों को अकसर मैं लिख कर बताता हूँ क्योंकि जज़्बातों को बयान करना इस ज़ुबान को नहीं आता…

Amanpreet

ਕਾਿਬਲ

ਤੇਰਾ ਜ਼ਿਕਰ ਅਸੀਂ ਆਪਣੇ ਦਿਲ ਤੇ ਦਿਮਾਗ ਵਿੱਚ ਕਰਦੇ ਹਾਂ , ਅਜੇ ਲੋਕਾ ਵਿੱਚ ਕਰਨ ਦੇ ਕਾਿਬਲ ਨਹੀਂ ਹੋਏ…

ਤੇਰੀ ਮੁਸਕਾਨ ਖਿੜੇ ਫੁੱਲਾਂ ਵਰਗੀ, ਅੱਖਾਂ ਦੀ ਚਮਕ ਸੁਿਨਹਰੀ ਸਵੇਰ ਵਰਗੀ ਪਰ ਅਜੇ ਅਸੀਂ ਉਸ ਮਹਿਕ ਤੇ ਸੁਿਨਹਰੇ ਚਾਨਣ ਦੇ ਕਾਿਬਲ ਨਹੀਂ ਹੋਏ …

ਗੱਲਾਂ ਤੇਰੀਆਂ ਤੋਂ ਜ਼ਿੰਦਗੀ ਬਾਰੇ ਬਹੁਤ ਕੁਝ ਸਿੱਖਿਆ ਮੈਂ , ਹਰ ਨਵੇਂ ਦਿਨ ਅਤੇ ਮੇਰੇ ਚੱਲਦੇ ਸਾਹਾਂ ਦਾ ਸ਼ੁਕਰਾਨਾ ਕਰਨਾ ਸਿੱਖਿਆ ਮੈਂ , ਕਿਸੇ ਦਿਲਚਸਪ ਪਹੇਲੀ ਵਾਂਗ ਹੈ ਸੋਚ ਤੇਰੀ ਪਰ ਅਜੇ ਅਸੀਂ ਪਹੇਲੀਆਂ ਸੁਲਝਾਉਣ ਦੇ ਕਾਿਬਲ ਨਹੀਂ ਹੋਏ..

ਤੇਰੇ ਚਿਹਰੇ ਦਾ ਸਕੂਨ ਜ਼ਿੰਦਗੀ ਦੀ ਖ਼ੂਬਸੂਰਤੀ ਬਿਆਨ ਕਰ ਰਿਹਾ ਤੇ ਤੇਰੇ ਦਿਲ ਦੀ ਨਿਮਰਤਾ ਪੱਥਰਾਂ ਨੂੰ ਪਿਘਲਾ ਰਹੀ ਪਰ ਅਜੇ ਅਸੀਂ ਉਸ ਖ਼ੂਬਸੂਰਤੀ ਨੂੰ ਮਾਣਨ ਦੇ ਕਾਿਬਲ ਨਹੀਂ ਹੋਏ …

ਦੁਨੀਆ ਨੂੰ ਆਪਣੇ ਰੰਗ ਵਿੱਚ ਰੰਗ ਕੇ ਰੰਗਰੇਜ਼ ਬਣ ਗਿਆ ਤੂੰ , ਤੇਰੇ ਰੰਗਾਂ ਕਰਕੇ ਦੁਨੀਆ ਪਹਿਲਾ ਨਾਲ਼ੋਂ ਵੱਧ ਰੰਗੀਨ ਜਾਪੇ ਪਰ ਅਸੀਂ ਤੇਰੇ ਰੰਗ ਵਿੱਚ ਰੰਗਣ ਦੇ ਕਾਿਬਲ ਨਹੀਂ ਹੋਏ …

ਲਫ਼ਜ਼ਾਂ ਵਿੱਚ ਤੇਰੇ ਅਕਸ ਨੂੰ ਬਿਆਨ ਕਰਨਾ ਚਾਹੁੰਦੇ ਹਾਂ , ਕੋਈ ਸ਼ਾਇਰ ਜਾਂ ਕੋਈ ਕਵਿਤਾ ਤੇਰੇ ਲਈ ਲਿਖਣਾ ਚਾਹੁੰਦੇ ਹਾਂ ਪਰ ਤੇਰੇ ਲਈ ਬਣੇ ਕੀਮਤੀ ਅਲਫਾਜਾ ਨੂੰ ਉਕੇਰਨ ਵਾਲੀ ਕਲਮ ਨੂੰ ਫੜਣ ਦੇ ਕਾਿਬਲ ਨਹੀਂ ਹੋਏ…

ਹਰ ਕੋਈ ਬਣਨਾ ਚਾਹੁੰਦਾ ਹਿੱਸਾ ਤੇਰੀ ਜ਼ਿੰਦਗੀ ਦਾ , ਪਰ ਮੈਨੂੰ ਉਡੀਕ ਹੈ ਅਗਲੇ ਜਨਮ ਦੀ ਕਿਉਂਕਿ ਇਸ ਜਨਮ ਵਿੱਚ ਤੈਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਿਮਲ ਕਰਨ ਦੇ ਕਾਿਬਲ ਨਹੀਂ ਹੋਏ , ਅਗਲੇ ਜਨਮ ਦੇ ਲਾਲਚ ਦੇ ਵਿੱਚ ਅਸੀਂ ਖੁਦਾ ਦੇ ਨਾਲ ਜੁੜ ਗਏ ਪਰ ਤੈਨੂੰ ਆਪਣੀ ਕਿਸਮਤ ਵਿੱਚ ਲਿਖਾਉਣ ਦੇ ਕਾਿਬਲ ਨਹੀਂ ਹੋਏ …

ਤੇਰਾ ਜ਼ਿਕਰ ਅਸੀਂ ਆਪਣੇ ਦਿਲ ਤੇ ਦਿਮਾਗ ਵਿੱਚ ਕਰਦੇ ਹਾਂ , ਅਜੇ ਲੋਕਾ ਵਿੱਚ ਕਰਨ ਦੇ ਕਾਿਬਲ ਨਹੀਂ ਹੋਏ …

-Amanpreet